ਟੋਕੀਓ— ਅਗਲੇ ਮਹੀਨੇ ਖੁੱਲ੍ਹਣ ਜਾ ਰਹੇ ਜਾਪਾਨ ਦੇ ਪਹਿਲੇ ਨੰਗੇ ਲੋਕਾਂ ਦੇ ਰੈਸਟੋਰੈਂਟ ਵਿਚ ਮੋਟੇ ਅਤੇ ਆਪਣੇ ਸਰੀਰ 'ਤੇ ਟੈਟੂ ਬਣਵਾਉਣ ਵਾਲੇ ਲੋਕਾਂ ਨੂੰ ਖਾਣਾ ਨਹੀਂ ਪਰੋਸਿਆ ਜਾਵੇਗਾ। ਅਜਿਹੇ ਰੈਸਟੋਰੈਂਟ ਲੰਡਨ ਅਤੇ ਮੈਲਬੋਰਨ ਵਿਚ ਪਹਿਲਾਂ ਹੀ ਬਹੁਤ ਲੋਕਪ੍ਰਿਯ ਹਨ। ਇਨ੍ਹਾਂ ਰੈਸਟੋਰੈਂਟਾਂ ਵਿਚ 18 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਦੇ ਲੋਕਾਂ ਨੂੰ ਹੀ ਪ੍ਰਵੇਸ਼ ਮਿਲਦਾ ਹੈ। ਉਥੇ ਲੋਕਾਂ ਦੇ ਕੱਪੜੇ ਉਤਰਵਾ ਕੇ ਉਨ੍ਹਾਂ ਦਾ ਵਜ਼ਨ ਚੈੱਕ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਰੈਸਟੋਰੈਂਟ ਵਲੋਂ ਮੁਹੱਈਆ ਪੇਪਰ ਅੰਡਰਵੇਅਰ ਦਿੱਤੇ ਜਾਂਦੇ ਹਨ। ਜੇਕਰ ਕਿਸੇ ਦਾ ਵਜ਼ਨ ਆਪਣੇ ਕੱਦ ਦੇ ਅਨੁਪਾਤ ਨਾਲੋਂ 15 ਕਿਲੋ ਵੱਧ ਹੋਵੇ ਤਾਂ ਉਹ ਤੁਹਾਨੂੰ ਰੈਸਟੋਰੈਂਟ ਵਿਚ ਰਿਜ਼ਰਵੇਸ਼ਨ ਕਰਵਾਉਣ ਲਈ ਕਹੇਗਾ। ਰੈਸਟੋਰੈਂਟ ਦੇ ਸਾਰੇ ਭੁਗਤਾਨ ਆਨਲਾਈਨ ਬੁਕਿੰਗ 'ਤੇ ਪਹਿਲਾਂ ਹੀ ਕਰਨੇ ਪੈਣਗੇ।
ਤੁਸੀਂ ਵੀ ਵੈਸਟਰਨ ਸਟਾਈਲ ਸਾੜ੍ਹੀ ਵਿਚ ਪਾਓ ਵੈਸਟਰਨ ਸਟਾਈਲਿਸ਼ ਲੁੱਕ
NEXT STORY